Waheguru Ji Ka Khalsa
Waheguru Ji Ke Fateh
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
We encourage you and your families to join us on Wednesday evening and learn the truth about the proposed California law SB-403. This bill will bring protections against caste discrimination in California. Proposed by Senator Aisha Wahab, SB-403 was approved on May 11, 2023 by the California Senate on a 34-1 vote. It continues through the Assembly before it will reach the Governor's desk to become law.
ਅਸੀਂ ਤੁਹਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਸਮੇਤ ਕੈਲੀਫੋਰਨੀਆ ਵਿੱਚ ਪ੍ਰਵਾਨਗੀ ਲਈ ਪ੍ਰਸਤਾਵਿਤ ਸੈਨੇਟ ਬਿਲ ੪੦੩ (SB - 403) ਵਾਰੇ ਤੱਥ ਅਤੇ ਸਹੀ ਜਾਣਕਾਰੀ ਹਾਸਿਲ ਕਰਨ ਲਈ ਬੇਨਤੀ ਕਰਦੇ ਹਾਂ। ਇਹ ਬਿਲ ਕੈਲੀਫੋਰਨੀਆ ਵਿੱਚ ਜਾਤ ਦੇ ਆਧਾਰ ਉੱਤੇ ਵਿਤਕਰੇ ਨੂੰ ਦੂਰ ਕਰਨ ਲਈ ਪੇਸ਼ ਕੀਤਾ ਗਿਆ ਹੈ। ਬੇਅ ਏਰੀਆ ਤੋਂ ਸੈਨੇਟਰ ਆਇਸ਼ਾ ਵਹਾਬ ਵੱਲੋਂ ਤਿਆਰ ਕੀਤੇ ਸੈਨੇਟ ਬਿਲ ੪੦੩ (SB - 403) ਨੂੰ ਕੈਲੀਫੋਰਨੀਆ ਸੈਨੇਟ ਨੇ 34-1 ਦੀ ਵੋਟ ਅਧੀਨ 11 ਮਈ 2023 ਨੂੰ ਪ੍ਰਵਾਨਗੀ ਦਿੱਤੀ। ਅੱਗੇ ਇਸ ਬਿਲ ਨੂੰ ਕੈਲੀਫੋਰਨੀਆ ਅਸੈਂਬਲੀ ਵਿੱਚ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਹ ਕਾਨੂੰਨੀ ਤੌਰ ਉੱਤੇ ਲਾਗੂ ਹੋਣ ਲਈ ਗਵਰਨਰ ਦੇ ਹਸਤਾਖਰਾਂ ਲਈ ਜਾਵੇਗਾ।
Join us Wednesday evening and learn why the Sikh community should unapologetically support this bill in line with our Guru’s clarion call against Brahmanical supremacy. Hear from some of our Sikh community’s most well-known lawyers about the effects of the law - Raj Singh from Guru Nanak Prakash in Fresno and Assistant City Attorney in Fresno, Omar Singh from Sacramento County District Attorney Office and key Sevadar of Khalsa Aid in the US, and Jasjit Singh who is a lawyer and Trustee of Sacramento City Unified School District.
ਆਉ ਅਸੀਂ ਬੁੱਧਵਾਰ ਸ਼ਾਮ ਨੂੰ ਇਕੱਠੇ ਹੋ ਕੇ ਜਾਣੀਏ ਕਿ ਕਿਉਂ ਸਾਨੂੰ ਗੁਰੂ ਮਹਾਰਾਜ ਦੇ ਨਕਸ਼ੇ ਕਦਮਾਂ ਉੱਤੇ ਚਲਦੇ ਹੋਏ, ਜਾਤ - ਪਾਤ ਦੇ ਵਖਰੇਵੇਂ ਖਿਲਾਫ ਉਨ੍ਹਾਂ ਵੱਲੋਂ ਦਿੱਤੇ ਹੋਕੇ ਕਰਕੇ ਇਸ ਬਿਲ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਬਿਲ ਵਾਰੇ ਪੰਜਾਬੀ ਵਿੱਚ ਗੱਲਬਾਤ ਕਰਨ ਲਈ ਕਮੀਊਨਿਟੀ ਦੇ ਮਸ਼ਹੂਰ ਵਕੀਲ - ਰਾਜ ਸਿੰਘ ( ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਅਤੇ ਫਰਿਜ਼ਨੋ ਦੇ ਸਹਾਇਕ ਸਿਟੀ ਅਟਾਰਨੀ), ਓਮਾਰ ਸਿੰਘ ( ਸੈਕਰਾਮੈਂਟੋ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਤੋਂ, ਅਤੇ ਖਾਲਸਾ ਏਡ ਅਮਰੀਕਾ ਦੇ ਸੇਵਾਦਾਰ), ਅਤੇ ਜਸਜੀਤ ਸਿੰਘ (ਪੇਸ਼ੇ ਵਜੋਂ ਵਕੀਲ ਅਤੇ ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਟਰੱਸਟੀ) ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।
Get the facts, not endless opinions from non-experts. Also learn why ModI’s bhakts, the RSS, and Hindu American Foundation are so against this bill and seeking for it to be destroyed. Also learn why so many educated Sikhs are supporting this bill. We need your help and support. We must stand strong and lead a new future for California.
ਆਉ ਇਸ ਬਿਲ ਵਾਰੇ ਸੱਚ ਅਤੇ ਤੱਥਾਂ, ਅਤੇ ਕਾਨੂੰਨੀ ਤੌਰ ਇਸ ਦੇ ਪ੍ਰਭਾਵਾਂ ਨੂੰ ਕਾਨੂੰਨੀ ਮਾਹਿਰਾਂ ਤੋਂ ਜਾਣੀਏ। ਅਸੀਂ ਇਸ ਵਾਰੇ ਵੀ ਗੱਲ ਕਰਾਂਗੇ ਕਿ ਕਿਉਂ ਮੋਦੀ ਦੇ ਸਮਰਥਕਾਂ, ਆਰ.ਐੱਸ.ਐੱਸ, ਅਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਸ ਬਿਲ ਦਾ ਵਿਰੋਧ ਕਰ ਰਹੇ ਹਨ, ਅਤੇ ਕਿਉਂ ਸਿੱਖ ਭਾਈਚਾਰਾ ਇਸ ਬਿਲ ਦੇ ਹੱਕ ਵਿੱਚ ਹੈ। ਸਾਨੂੰ ਤੁਹਾਡੀ ਮਦਦ ਅਤੇ ਸਹਿਯੋਗ ਦੀ ਲੋੜ ਹੈ। ਤੁਹਾਡੇ ਆਸਰੇ ਹੀ ਅਸੀਂ ਕੈਲੀਫੋਰਨੀਆ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਰੌਸ਼ਨ ਬਣਾ ਸਕਦੇ ਹਾਂ।
Join us Wednesday at 5pm by registering at this website to receive the Zoom Link. We will answer questions and share the true facts. Thank you!
ਕਿਰਪਾ ਕਰਕੇ ਇਸ ਵੈਬਸਾਈਟ ਲਿੰਕ ਉੱਤੇ ਜਾ ਕੇ ਇਸ ਪ੍ਰੋਗਰਾਮ ਲਈ ਰਜਿਸਟਰ ਕਰੋ, ਅਤੇ ਜ਼ੂਮ ਲਿੰਕ ਹਾਸਿਲ ਕਰੋ ਜੀ। ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਅਤੇ ਉਤਸੁਕ ਹਾਂ। ਧੰਨਵਾਦ!