June 7, 2020
The Jakara Movement staff has created a number of short videos in Punjabi that we hope you share with your families and on your WhatsApp groups and begin conversations amongst your friends, family, and Sangat. #sikhsforblacklives
'ਬਲੈਕ ਲਾਈਵਜ਼ ਮੈਟਰ' ਲਹਿਰ ਸੰਬੰਧੀ ਜੈਕਾਰਾ ਮੂਵਮੈਂਟ ਵੱਲੋਂ ਪੰਜਾਬੀ ਵਿੱਚ ਕੁਝ ਵੀਡੀਓ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਇਸ ਮੁੱਦੇ ਉੱਤੇ ਗੱਲਬਾਤ ਕਰਨ ਲਈ ਵਰਤ ਸਕਦੇ ਹੋ। ਕਿਰਪਾ ਕਰਕੇ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਨੂੰ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਸਾਂਝੇ ਕਰੋ ਜੀ।
Kamaljit Kaur (Fresno, CA) - Why Black Lives Matters Movement Is Important To Me & Why I Participated In A Protest - ਬਲੈਕ ਲੋਕਾਂ ਦੀ ਜ਼ਿੰਦਗੀ ਕਿਉਂ ਮਾਇਨੇ ਰੱਖਦੀ ਹੈ ਅਤੇ ਮੈਂ ਪ੍ਰੋਟੇਸਟ ਤੇ ਕਿਉਂ ਗਈ।
Ragini Kaur (Union City, CA) - What does solidarity mean for Sikhs? (Guru Nanak’s vision) - ਸਿੱਖਾਂ ਲਈ ਏਕਤਾ ਕੀ ਹੈ (ਗੁਰੂ ਨਾਨਕ ਦੇਵ ਜੀ ਦਾ ਸੰਦੇਸ਼)
Mandeep Singh (Sacramento, CA) - What is the School to Prison Pipeline and what is #BlackLivesMatter fighting against? - ਸਰਕਾਰ ਮੁੜ ਤੋਂ ਬਲੈਕ ਨੂੰ ਜੇਲ ਭਿਜਵਾਉਣ ਦੀ ਸਾਜ਼ਸ਼ ਕਿਵੇਂ ਰਚ ਦੀ ਹੈ: ਸਕੂਲ ਤੋਂ ਜੇਲ ਦੀ ਪਾਈਪ-ਲਾਈਨ
Simranjit Singh (Kerman, CA) - How the Sikh community has benefited from the Black American Struggle and are their ways we must face anti-blackness? - ਕੀ ਅਸੀਂ ਪੰਜਾਬੀ ਲੋਕ ਬਲੈਕ ਭਾਈਚਾਰੇ ਦੇ ਸੰਘਰਸ਼ ਦਾ ਫ਼ਾਇਦਾ ਉਠਾਉਂਦੇ ਹਾਂ?
Harkiren Kaur (Yuba City, CA) -
Jaspreet Kaur (Ceres, CA) -
Harjit Singh (Yuba City, CA) -
Navroop Kaur (Ceres, CA) -
Jasdeep Singh (Bakersfield, CA) -
July 15, 2016
We wanted to write a letter — not a think piece or an explainer or a history lesson — because changing hearts and minds in our community requires time and trust, and is best shaped with dialogue. We know that this letter is far from perfect: it’s a bit homogenized, not comprehensive, and even excludes perspectives. Most of the important work of the letter is not being done in the English version, which was meant to be a basic template for translators, but in the translations themselves. Because we view translation as a cultural and not just linguistic process, many of the translations have changed portions of the letter to better address particular experiences, whether it’s the role of imperialism in their immigration or specific incidents in their community. To see translations of other letters in the Asian American and Pacific Islander community click here.
Mom, Dad, Uncle, Auntie, Grandfather, Grandmother:
ਸਾਡੇ ਵੱਡੇ ਵਡੇਰਿਅਾਂ ਨੂੰ:
We need to talk.
ਸਾਨੁੂੰ ਇਹ ਗਲ ਆਪਸ ਵਿੱਚ ਸਾਂਝੀ ਕਰਨ ਦੀ ਲੋੜ ਹੈ।
You may not have grown up around people who are Black, but I have. Black people are a fundamental part of my life. They are my friends, my classmates, are like my own family. Today, I’m scared for them.
ਹੋ ਸਕਦਾ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ, ਤੁਹਾਡੇ ਸ਼ਹਿਰ ਵਿੱਚ ਕੋਈ ਬਲੈਕ ਭਾਈਚਾਰਾ ਨਹੀਂ ਸੀ, ਪਰ ਸਾਡੀ ਜਿੰਦਗੀ ਅਤੇ ਭਾਈਚਾਰੇ ਵਿੱਚ ਉਹ ਲੋਕ ਖਾਸ ਹਿੱਸਾ ਹਨ। ਉਹ ਸਾਡੇ ਦੋਸਤ ਹਨ, ਸਾਡੇ ਨਾਲ ਪੜਦੇਹਨ, ਅਤੇ ਸਾਡੇ ਪਰਿਵਾਰ ਵਾਂਗ ਹਨ। ਅੱਜ, ਸਾਨੂੰ ਉਹਨਾਂ ਦੇ ਲਈ ਚਿੰਤਾ ਅਤੇ ਡਰ ਹੈ।
This year, the American police have already killed more than 500 people. Of those, 25% have been Black, even though Black people make up only 13% of the population. In the previous weeks, two White police officers killed a Black man named Alton Sterling while he sold CDs on the street. The very next day in Minnesota, a police officer shot and killed a Black man named Philando Castile in his car during a routine traffic stop while his girlfriend and her four-year-old daughter looked on. Overwhelmingly, the police do not face any consequences for ending these lives.
ਇਸ ਸਾਲ, ਅਮਰੀਕਾ ਦੀ ਪੁਲੀਸ ਨੇ ੫੦੦ ਲੋਕਾਂ ਨੂੰ ਮਾਰ ਦਿੱਤਾ ਹੈ। ਉਹਨਾਂ ਵਿੱਚੋਂ, ੨੫% ਬਲੈਕ ਲੋਕ ਸਨ, ਜਦੋਂ ਕਿ ਬਲੈਕ ਲੋਕ ਸਾਰੇ ਅਮਰੀਕਾ ਦੀ ਆਬਾਦੀ ਦਾ ਸਿਰਫ ੧੩% ਹਨ। ਪਿਛਲੇ ਹਫਤੇ ਦੋ ਗੋਰੇ ਪੁਲੀਸ ਅਧਿਕਾਰੀਆਂ ਨੇ ਇੱਕ ਬਲੈਕ ਬੰਦੇ ਨੂੰ ਮਾਰ ਦਿੱਤਾ। ਉਸ ਦਾ ਨਾਂ ਐਲਟਨ ਸਟਰਲਿੰਗ ਸੀ ਅਤੇ ਉਹ ਆਦਮੀ ਆਪਣੀ ਰੋਟੀ ਕਮਾਉਣ ਲਈ ਸੜਕ ਤੇ ਸੀ.ਡੀ. ਵੇਚਦਾ ਸੀ। ਇੱਕ ਦਿਨ ਬਾਅਦ, ਮਿਨੇਸੋਟਾ ਵਿੱਚ ਇੱਕ ਪੁਲੀਸ ਅਧਿਕਾਰੀ ਨੇ ਇੱਕ ਹੋਰ ਬਲੈਕ ਬੰਦੇ ਨੂ ਮਾਰ ਦਿੱਤਾ। ਫਿਲੈੰਡੋ ਕੈਸਟੀਲ ਅਾਪਣੀ ਸਹੇਲੀ ਅਤੇ ਉਹਦੀ ਚਾਰ ਸਾਲ ਦੀ ਬੱਚੀ ਦੇ ਨਾਲ ਗੱਡੀ ਵਿੱਚ ਜਾ ਰਹੇ ਸੀ, ਜਦੋਂ ਪੁਲੀਸ ਅਧਿਕਾਰੀ ਨੇ ਉਹਨੂੰ ਰੋਕ ਕੇ ਅਾਪਣੀ ਗੱਡੀ ਵਿੱਚ ਬੈਠੇ ਨੂੰ ਹੀ ਮਾਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਪੁਲੀਸ ਨੂੰ ਕੋਈ ਵੀ ਸਜ਼ਾ ਨਹੀ ਮਿਲੀ ਇਹਨਾਂ ਬੇਕਸੂਰ ਆਦਮੀਆਂ ਦੀ ਜਾਨ ਲੈਣ ਵਾਸਤੇ।
This is a terrifying reality that some of my closest friends live with every day.
ਇਹ ਸਾਡੇ ਦੋਸਤਾਂ ਦੀ ਜਿੰਦਗੀ ਦਾ ਕੌੜਾ-ਸੱਚ ਹੈ।
Even as we hear about the dangers Black Americans face, our instinct is sometimes to point at all the ways we are different from them. Sometimes it is easier to look the other way, but this is the time for empathize. When a policeman shoots a Black person, you might think it’s the victim’s fault because you see so many images of them in the media as thugs and criminals. You might say, we managed to come to America with nothing and build good lives for ourselves despite discrimination, so why can’t they?
ਜਦੋਂ ਵੀ ਅਸੀਂ ਬਲੈਕ ਅਮਰੀਕਨ ਲੋਕਾਂ ਦੀ ਜ਼ਿੰਦਗੀ ਦੀ ਕਠਨਾਈ ਅਤੇ ਖਤਰੇ ਦੇ ਬਾਰੇ ਸੁਣਦੇ ਹਾਂ, ਸਾਡੀ ਪਹਿਲੀ ਸੋਚ ਏਹ ਹੁੰਦੀ ਹੈ ਕਿ ਸਾਡੇ ਵਿੱਚ ਅਤੇ ਉਹਨਾਂ ਵਿੱਚ ਬਹੁਤ ਫਰਕ ਹੈ। ਕਈ ਵਾਰੀ ਮੂੰਹ ਮੋੜਨਾ ਸੌਖਾ ਹੁੰਦਾ ਹੈ, ਪਰ ੳੁਹਨਾਂ ਨੂੰ ਸਾਡੀ ਹਮਦਰਦੀ ਦੀ ਲੋੜ ਹੈ। ਜਦੋਂ ਪੁਲੀਸ ਵਾਲੇ ਇੱਕ ਬਲੈਕ ਇਨਸਾਨ ਨੂੰ ਮਾਰ ਦਿੰਦੇ ਹਨ, ਹੋ ਸਕਦਾ ਹੈ ਕਿ ਤੁਹਾਨੂੰ ਬਲੈਕ ਇਨਸਾਨ ਕਸੂਰਵਾਰ ਲਗਦਾ ਹੋਵੇ ਕਿੳੁਂਕਿ ਖਬਰਾਂ ਵਿੱਚ ਵਖਾਉਂਦੇ ਹਨ ਕਿ ਬਲੈਕ ਲੋਕ ਅਪਰਾਧੀ ਹਨ, ਬੁਰੇ ਹਨ, ਅਤੇ ਮੁਜ਼ਰਮ ਹਨ। ਹੋ ਸਕਦਾ ਹੈ ਕਿ ਤੁਸੀਂ ੲੇਹ ਵੀ ਸੋਚਦੇ ਹੋ ਕਿ ਜੇਕਰ ਅਸੀਂ ਅਮਰੀਕਾ ਅਾ ਕੇ ਸਾਡੇ ਵਿਰੁੱਧ ਭੇਦ ਭਾਵ ਦੇ ਬਾਵਜੂਦ ਚੰਗਾ ਗੁਜਾਰਾ ਕਰ ਸਕਦੇ ਹਾਂ, ਫੇਰ ਬਲੈਕ ਲੋਕ ਕਿੳੁਂ ਨਹੀ ਕਰ ਸਕਦੇ।
I want to share with you how I see things.
ਅਸੀਂ ਤੁਹਾਡੇ ਨਾਲ ਅਾਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹਾਂ।
It’s true that we face discrimination for being Sikhs in this country. Sometimes people are rude to us about our accents, or do not hire us because we look different. Some of us are told we’re terrorists. But for the most part, it has not been the case that the police gun us down for simply existing.
ਇਹ ਸੱਚ ਹੈ ਕਿ ਸਿਕ ਹੋਣ ਦੇ ਕਾਰਨ ਇਸ ਦੇਸ਼ ਵਿੱਚ ਸਾਨੂੰ ਤਕਲੀਫ ਮਿਲਦੀ ਹੈ। ਕਈ ਵਾਰੀ ਲੋਕ ਸਾਡੇ ਬੋਲਣ ਦੇ ਤਰੀਕੇ ਤੇ ਹੱਸਦੇ ਹਨ, ਜਾਂ ਸਾਨੂੰ ਕੰਮ ਨਹੀਂ ਮਿਲਦਾ ਹੈ ਕਿਉਂਕਿ ਅਸੀਂ ਅਲੱਗ ਲਗਦੇ ਹਾਂ। ਕਈ ਵਾਰੀ ਲੋਕ ਸਾਨੂੰ ਅਾਤੰਕਵਾਧੀ ਅਤੇ ਅਪਰਾਧੀ ਸਮਝਦੇ ਹਨ, ਪਰ ਕਦੇ ਵੀ ਇਹ ਨਹੀ ਹੋਇਆ ਕਿ ਪੁਲੀਸ ਨੇ ਸਾਨੂੰ ਬਿਨਾ ਪੁੱਛੇ ਮਾਿਰਆ ਹੋਵੇ ਸਿਰਫ ਸਾਡੀ ਹੋਂਦ ਕਰਕੇ।
This is not the case for our Black friends. Many Black people were brought to America as slaves against their will. For centuries, their communities, families, and bodies were ripped apart for profit. Even after slavery, they had to build back their lives by themselves, with no institutional support—not allowed to vote or own homes, and constantly under threat of violence that continues to this day.
ਇਹ ਸਾਡੇ ਬਲੈਕ ਦੋਸਤਾਂ ਲਈ ਸੱਚ ਨਹੀਂ ਹੈ। ਗੋਰਿਆਂ ਨੇ ਬਹੁਤ ਸਾਰੇ ਬਲੈਕ ਲੋਕਾਂ ਨੂੰ ਗੁਲਾਮ ਬਣਾਹ ਕੇ ਅਮਰੀਕਾ ਲਿਆਂਦਾ ਸੀ। ਸਦੀਆਂ ਲਈ, ਗੋਰੇ ਪੈਸਿਅਾਂ ਦੇ ਲਾਲਚ ਵਿੱਚ ਬਲੈਕ ਲੋਕਾਂ ਦੇ ਸਰੀਰ, ਪਰਿਵਾਰ, ਅਤੇ ਫਿਰਿਕਆਂ ਨੂੰ ਲੀਰੋ ਲੀਰ ਕਰਦੇ ਰਹੇ ਹਨ। ਗੁਲਾਮੀ ਦੇ ਅੰਤ ਤੋਂ ਬਾਅਦ ਉਹਨਾਂ ਨੂੰ ਅਾਪਣੇ ਘਰ ਪਰਿਵਾਰ ਵਸਾੳੁਣ ਲੲੀ ਕੋਈ ਸਹਾਰਾ ਨਹੀ ਮਿਲਿਅਾ।
ਨਾਂ ਉਹ ਵੋਟ ਪਾ ਸਕਦੇ ਸੀ, ਨਾਂ ਉਹ ਅਾਪਣਾ ਘਰ ਰੱਖ ਸਕਦੇ ਸੀ, ਅਤੇ ਹਰ ਦਮ ਹਿੰਸਾ ਦੇ ਡਰ ਵਿੱਚ ਰਹਿੰਦੇ ਸੀ, ੳੁਹੋ ਡਰ ਜੋ ਕਿ ਅੱਜ ਤੱਕ ਵੀ ਹੈ।
In fighting for their own rights, Black activists have led the movement for opportunities not just for themselves, but for us as well. Many of our friends and relatives are only able to be in this country because Black activists fought to open up immigration for Asians in the 1960s. Black people have been beaten, jailed, even killed fighting for many of the rights that Sikh Americans enjoy today. We owe them so much in return. We are all fighting against the same unfair system that prefers we compete against each other.
ਉਹਨਾਂ ਦੀ ਆਪਣੇ ਹੱਕਾਂ ਦੀ ਲੜਾਈ ਲਈ ਬਲੈਕ ਇਨਕਲਾਬੀਅਾਂ ਨੇ ਲਹਿਰ ਦੀ ਅਗਵਾਈ ਕੀਤੀ ਹੈ ਜੋ ਕਿ ਸਾਰਿਆਂ ਦੇ ਹੱਕ ਦੀ ਵੀ ਲੜਾਈ ਸੀ। ਬਹੁਤ ਸਾਰੇ ਸਾਡੇ ਦੋਸਤ ਅਤੇ ਪਰਿਵਾਰ ਇੱਥੇ ਰਹਿ ਸਕਦੇ ਹਨ ਕਿਉਂਕਿ ਬਲੈਕ ਇਨਕਲਾਬੀਅਾਂ ਨੇ ੧੯੬੦ ਵਿੱਚ ਸਾਰਿਆਂ ਵਾਸਤੇ ਇਮੀਗਰੇਸ਼ਨ ਖੋਲਣ ਲਈ ਲੜਾਈ ਕੀਤੀ ਸੀ। ਜਿਹੜੇ ਹੱਕ ਆਪਣੇ ਕੋਲ ਅੱਜ ਹਨ, ਬਲੈਕ ਲੋਕ ੳੁਹਨਾ ਲੲੀ ਜੇਲ੍ਹ ਗਏ ਸੀ, ਕੁੱਟੇ ਗਏ ਸੀ, ਅਤੇ ਮਾਰੇ ਵੀ ਗਏ ਸੀ। ਸਾਡੀ ਕੌਮ ਨੂੰ ਉਹਨਾਂ ਦੀ ਸੇਵਾ ਨੂੰ ਯਾਦ ਰਖਣਾ ਚਾਹੀਦਾ। ਅਸੀਂ ਸਾਰੇ ਉਹੀ ਬੇ ਨਿਅਾਈ ਹਕੂਮਤ ਦੇ ਅੱਗੇ ਲੜਾਈ ਕਰਦੇ ਹਾਂ, ਜੋ ਕਿ ਸਾਨੂੰ ਆਪਸ ਵਿੱਚ ਲੜਾਉਂਣਾ ਚਾਹੁੰਦੀ ਹੈ।
When someone is walking home and gets shot by a sworn protector of the peace, that is an assault on all of us, and on all of our hopes for equality and fairness under the law.
ਜਦੋਂ ਕਿਸੇ ਘਰ ਜਾਂਦੇ ਨੂੰ ਪੁਲੀਸ, ਜੋ ਕਿ ਸਾਡੀ ਸੁਰੱਖਿਅਾ ਲੲੀ ਹੈ, ਗੋਲੀ ਮਾਰ ਦਿੰਦੀ ਹੈ, ੳੁਹ ਸਾਡੇ ਸਾਰੀ ਇਨਸਾਨੀਅਤ ੳੁੱਤੇ ਵਾਰ ਹੈ। ਇਸ ਗੋਲੀ ਦੇ ਨਾਲ ਸਾਡੀ ਸਾਰਿਅਾਂ ਦੀ ਏਕਤਾ ਅਤੇ ਬਰਾਬਰੀ ਦੀ ਅਾਸ ੳੁੱਤੇ ਵਾਰ ਹੁੰਦਾ ਹੈ।
For all of these reasons, I support the Black Lives Matter movement. Part of that support means speaking up when I see people in my community—or even my own family—say or do things that diminish the humanity of Black Americans in this country. I am telling you this out of love, because I don’t want this issue to divide us. I’m asking that you try to empathize with the anger and grief of the fathers, mothers, and children who have lost their loved ones to police violence. To empathize with my anger and grief, and support me if I choose to be vocal, to protest. To share this letter with your friends, and encourage them to be empathetic, too.
ਇਹ ਸਾਰੇ ਕਾਰਨਾ ਲਈ, ਅਸੀਂ “ਬਲੈਕ ਲਾੲੀਵਸ ਮੈਟਰ” (“ਬਲੈਕ ਜਿੰਦਗੀਆਂ ਦਾ ਵੀ ਮਹੱਤਵ ਹੈ”) ਲਹਿਰ ਨੂੰ ਸਮਰਥਨ ਦਿੰਦੇ ਹਾਂ। ਇਸ ਸਹਯੋਗ ਅਤੇ ਸਮਰਥਨ ਦਾ ਮਤਲਬ ਹੈ ਕਿ ਜਦੋਂ ਸਾਡੀ ਸੰਗਤ ਵਿੱਚੋਂ ਜਾਂ ਸਾਡੇ ਪਰਿਵਾਰ ਵਿੱਚੋਂ ਕੋੲੀ ਬਲੈਕ ਅਮਰੀਕਨ ਲੋਕਾਂ ਦੀ ਇਨਸਾਨੀਯਤ ਨਹੀ ਦੇਖ ਸਕਦਾ, ਮੈਨੂੰ ਕੁਝ ਕਹਿਣਾ ਚਾਹੀਦਾ ਹੈ। ਅਸੀਂ ਤੁਹਾਨੂੰ ਪਿਆਰ ਨਾਲ ਦਸ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਅਸੀਂ ਇਸ ਲਹਿਰ ਵਿੱਚ ਇੱਕਠੇ ਖੜੀੲੇੇ। ਸਾਡੀ ਅਾਸ ਹੈ ਕਿ ਤੁਸੀਂ ੳੁਹਨਾ ਮਾਪਿਆਂ ਅਤੇ ਬੱਚਿਅਾਂ ਦੇ ਹਮਦਰਦ ਬਣ ਸਕੋਂ ਜਿਨਾਂ ਦੇ ਅਾਪਣੇ ਪੁਲੀਸ ਦੇ ਹੱਥੋਂ ਮਾਰੇ ਗੲੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਗੁੱਸੇ ਅਤੇ ਦਰਦ ਦੇ ਹਮਦਰਦ ਬਣੋਂ ਅਤੇ ਸਾਡਾ ਇਸ ਲਹਿਰ ਦੇ ਵਿੱਚ ਹਿੱਸਾ ਲੈਣ ਦੇ ਫੈਸਲੇ ਵਿੱਚ ਸਾਥ ਦੇਵੋਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਚਿੱਠੀ ਨੂੰ ਅਾਪਣੇ ਦੋਸਤਾਂ ਨੂੰ ਭੇਜੋਂ ਅਤੇ ੳਨਾਂ ਨੂੰ ਹੌਸਲਾ-ਅਫ਼ਜ਼ਾਈ ਦੇਵੋ ਕਿ ੳੁਹ ਵੀ ਇਸ ਲਹਿਰ ਨਾਲ ਹਮਦਰਦੀ ਕਰਨ।
As your child, I am proud and eternally grateful that you made the long, hard journey to this country, that you've lived decades in a place that has not always been kind to you. You've never wished your struggles upon me. Instead, you’ve suffered through a prejudiced America, to bring me closer to the American Dream.
ਅਸੀਂ ਤੁਹਾਡੇ ਬੱਚੇ ਹਾਂ ਅਤੇ ਅਸੀਂ ਦਿਲੋਂ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਸਾਨੂੰ ਮਾਣ ਹੈ ਕਿ ਤੁਸੀਂ ਇਹਨੀ ਲੰਮੀ ਅਤੇ ਅਉਖੀ ਯਾਤਰਾ ਕਰ ਕੇ ਅਮਰੀਕਾ ਅਾੲੇ ਅਤੇ ਕੲੀ ਸਾਲ ਮੁਸ਼ਕਲਾਂ ਦਾ ਸਾਹਮਣਾ ਕਰ ਕੇ ਅੈਥੇ ਰਹੇ। ਤੁਹਾਡੀ ਇੱਛਾ ਸੀ ਕਿ ੳੁਹਨਾਂ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਨਾ ਕਰਨਾ ਪਵੇ ਅਤੇ ਅਸੀਂ ਅਮਰੀਕਾ ਦੇ ਵਿੱਚ ਸਫਲਤਾ ਦਾ ਸੁਪਨਾ (ਅਮਰੀਕਨ ਸੁਪਨਾ) ਹਾਸਲ ਕਰ ਸਕੀੲੇ।
But I hope you can consider this: the American Dream cannot exist for only your children. We are all in this together, and we cannot feel safe until ALL our friends, loved ones, and neighbors are safe. The American Dream that we seek is a place where all Americans can live without fear of police violence. This is the future that I want—and one that I hope you want, too.
ਪਰ ਸਾਡੀ ਆਸ ਹੈ ਕਿ ਤੁਸੀਂ ਇਹ ਗੱਲ ਨੂੰ ਧਿਅਾਨ ਵਿੱਚ ਰੱਖ ਸਕੋਂ: ਅਮਰੀਕਨ ਸੁਪਨਾ ਸਿਰਫ ਤੁਹਾਡੇ ਬੱਚੇਅਾਂ ਲੲੀ ਨਹੀ ਹੈ। ਅਸੀਂ ਸਾਰੇ ਇਕੱਠੇ ਇੱਥੇ ਰਹਿੰਦੇ ਹਾਂ ਅਤੇ ਸਾਰੇ ਮਹਿਫੂਜ਼ ਨਹੀਂ ਹੋ ਸਕਦੇ ਜਦ ਤੱਕ ਸਾਡੇ ਸਾਰੇ ਦੋਸਤ, ਪਿਆਰ ਕਰਨ ਵਾਲੇ, ਅਤੇ ਗੁਆਂਢੀ ਮਹਿਫੂਜ਼ ਨਹੀ ਹਨ। ਜਦੋਂ ਤੱਕ ਸਾਰੇ ਪੁਲੀਸ ਦੀ ਗੋਲ਼ੀ ਦੇ ਡਰ ਤੋਂ ਬਾਹਰ ਨਹੀਂ ਹੁੰਦੇ, ਉਸ ਵੇਲੇ ਤੱਕ ਸਾਡਾ ਅਸਲੀ ਅਮਰੀਕਨ ਸੁਪਨਾ ਪੂਰਾ ਨਹੀ ਹੋ ਸਕਦਾ। ਇਹੋ ਜਿਹਾ ਭਵਿੱਖ ਅਸੀਂ ਦੇਖਣਾ ਚਾਹੁੰਦੇ ਹਾਂ, ਅਤੇ ਸਾਡੀ ਅਾਸ ਹੈ ਕਿ ਤੁਸੀਂ ਵੀ ਇਹੋ ਜਿਹਾ ਭਵਿਖ ਚਾਹੁੰਦੇ ਹੋ।
With love and hope,
Your younger ones.
ਪਿਆਰ ਅਤੇ ਆਸਾਂ ਦੇ ਨਾਲ,
ਤੁਹਾਡੇ ਨਾਲੋਂ ਛੋਟੇ