Skip navigation

CA_DMV

Screen_Shot_2025-12-23_at_5.16.52_PM.pngThere are many ways to express concern.
There are far fewer ways to assume risk.

ਫਿਕਰ ਜਤਾਉਣ ਦੇ ਕਈ ਤਰੀਕੇ ਹੁੰਦੇ ਹਨ।
ਪਰ ਰਿਸਕ ਆਪਣੇ ਸਿਰ ਤੇ ਲੈਣ ਦੇ ਤਰੀਕੇ ਬਹੁਤ ਘੱਟ ਹੁੰਦੇ ਹਨ।

This week, Jakara Movement made a deliberate choice: we put our name on the line.

ਇਸ ਹਫ਼ਤੇ, ਜਕਾਰਾ ਮੂਵਮੈਂਟ ਨੇ ਸੋਚ-ਸਮਝ ਕੇ ਇੱਕ ਫੈਸਲਾ ਲਿਆ: ਅਸੀਂ ਆਪਣਾ ਨਾਮ ਦਾਅ ‘ਤੇ ਲਗਾਇਆ।

As the California Department of Motor Vehicles moved to cancel nearly 20,000 immigrant commercial driver’s licenses, most groups chose caution. Statements were drafted. Conversations were held. Responsibility was deferred.

ਜਦੋਂ ਕੈਲੀਫ਼ੋਰਨੀਆ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲਜ਼ ਨੇ ਲਗਭਗ 20,000 ਪਰਵਾਸੀ (ਇੰਮੀਗ੍ਰੈਂਟ) ਵਪਾਰਕ ਡਰਾਈਵਰਾਂ ਦੇ ਲਾਇਸੈਂਸ ਰੱਦ (ਖ਼ਾਰਜ) ਕਰਨ ਦੀ ਕਾਰਵਾਈ ਸ਼ੁਰੂ ਕੀਤੀ, ਜ਼ਿਆਦਾਤਰ ਸੰਸਥਾਵਾਂ ਨੇ ਸਾਵਧਾਨੀ ਦਾ ਰਾਹ ਚੁਣਿਆ। ਬਿਆਨ ਤਿਆਰ ਕੀਤੇ ਗਏ। ਗੱਲਬਾਤ ਹੋਈ। ਜ਼ਿੰਮੇਵਾਰੀ ਕਿਸੇ ਨੇ ਨਾ ਲਈ।

Jakara Movement chose confrontation.
ਜੈਕਾਰਾ ਮੂਵਮੈਂਟ ਨੇ ਆਪਣੀ ਆਵਾਜ਼ ਉਠਾਈ ।

gurjant_gill.jpegWe are now a publicly named plaintiff in a class action lawsuit against the California DMV. We filed for an emergency injunction and stay to stop the state from stripping thousands of drivers of their livelihoods before a court can even review the legality of what is happening.

ਅਸੀਂ ਹੁਣ ਕੈਲੀਫ਼ੋਰਨੀਆ DMV ਦੇ ਖ਼ਿਲਾਫ਼ ਦਾਇਰ ਕੀਤੇ ਗਏ ਕਲਾਸ ਐਕਸ਼ਨ ਮੁਕੱਦਮੇ ਵਿੱਚ ਸਰਵਜਨਕ ਤੌਰ ‘ਤੇ ਨਾਮਜ਼ਦ ਮੁਆਵਜ਼ੀ (Plaintiff) ਹਾਂ। ਅਸੀਂ ਐਮਰਜੈਂਸੀ ਇੰਜੰਕਸ਼ਨ ਅਤੇ ਸਟੇਟ ਨੂੰ ਰੋਕਣ ਲਈ ਅਰਜ਼ੀ ਦਿੱਤੀ ਹੈ ਤਾਂ ਜੋ ਅਦਾਲਤ ਵੱਲੋਂ ਕਾਨੂੰਨੀ ਸਮੀਖਿਆ ਤੋਂ ਪਹਿਲਾਂ ਹੀ ਰਾਜ ਹਜ਼ਾਰਾਂ ਡਰਾਈਵਰਾਂ ਦੀ ਰੋਜ਼ੀ-ਰੋਟੀ ਖੋਹ ਨਾ ਸਕੇ।

That decision matters because being a plaintiff is not symbolic.

ਇਹ ਫੈਸਲਾ ਮਹੱਤਵਪੂਰਨ ਹੈ ਕਿਉਂਕਿ ਮੁਆਵਜ਼ੀ ਬਣਨਾ ਸਿਰਫ਼ ਪ੍ਰਤੀਕਾਤਮਕ ਗੱਲ ਨਹੀਂ ਹੁੰਦੀ।

Being a plaintiff means exposure.
It means scrutiny.
It means retaliation is possible.
It means the organization itself becomes a target not just the issue.

ਮੁਆਵਜ਼ੀ ਬਣਨ ਦਾ ਮਤਲਬ ਹੈ ਸਾਹਮਣੇ ਆਉਣਾ।
ਇਸ ਦਾ ਮਤਲਬ ਹੈ ਨਿਗਰਾਨੀ ਅਤੇ ਜਾਂਚ।
ਇਸ ਦਾ ਮਤਲਬ ਹੈ ਕਿ ਬਦਲਾ ਵੀ ਸੰਭਵ ਹੈ।
ਇਸ ਦਾ ਮਤਲਬ ਹੈ ਕਿ ਸਿਰਫ਼ ਮਸਲਾ ਨਹੀਂ, ਸਗੋਂ ਸੰਸਥਾ ਖੁਦ ਨਿਸ਼ਾਨਾ ਬਣ ਜਾਂਦੀ ਹੈ।

We did it anyway. 
ਫਿਰ ਵੀ ਅਸੀਂ ਇਹ ਕੀਤਾ। ਆਪਣੀ ਆਵਾਜ਼ ਉਠਾਈ।

We would do it anyway again and again to protect many of our trucker brothers that are caught in the crosshairs of Trump's targeting both truckers and their immigration statuses. We want to protect them.

ਅਸੀਂ ਇਹ ਫੈਸਲਾ ਮੁੜ ਮੁੜ ਵੀ ਕਰਾਂਗੇ ਤਾਂ ਜੋ ਆਪਣੇ ਉਹਨਾਂ ਟਰੱਕਰ ਭਰਾਵਾਂ ਦੀ ਰੱਖਿਆ ਕਰ ਸਕੀਏ ਜੋ ਟਰੰਪ ਵੱਲੋਂ ਟਰੱਕਰਾਂ ਅਤੇ ਉਨ੍ਹਾਂ ਦੀ ਇਮੀਗ੍ਰੇਸ਼ਨ ਸਥਿਤੀ ਦੋਵਾਂ ਨੂੰ ਨਿਸ਼ਾਨਾ ਬਣਾਉਣ ਕਾਰਨ ਇਸ ਲੜਾਈ ਵਿੱਚ ਫਸੇ ਹੋਏ ਹਨ। ਅਸੀਂ ਉਨ੍ਹਾਂ ਦੀ ਸੁਰੱਖਿਆ ਕਰਨਾ ਚਾਹੁੰਦੇ ਹਾਂ।

The DMV’s actions are not minor administrative corrections. They are mass terminations of livelihood rooted in the state’s own errors, carried out without hearings, without appeals, and without any lawful path for drivers to correct the record. Families are days away - just January 6, 2026, from losing jobs, homes, health insurance, and stability, not because they did anything wrong, but because the state failed and chose to shift the cost to the most vulnerable - immigrant workers.

DMV ਦੀਆਂ ਇਹ ਕਾਰਵਾਈਆਂ ਕੋਈ ਛੋਟੀਆਂ ਪ੍ਰਸ਼ਾਸਕੀ ਤਬਦੀਲੀਆਂ ਨਹੀਂ ਹਨ। ਇਹ ਰਾਜ ਦੀਆਂ ਆਪਣੀਆਂ ਗਲਤੀਆਂ ਤੋਂ ਪੈਦਾ ਹੋਈਆਂ ਵੱਡੇ ਪੱਧਰ ਦੀਆਂ ਰੋਜ਼ਗਾਰ ਖਤਮ ਕਰਨ ਵਾਲੀਆਂ ਕਾਰਵਾਈਆਂ ਹਨ, ਜੋ ਬਿਨਾਂ ਸੁਣਵਾਈ, ਬਿਨਾਂ ਅਪੀਲ ਅਤੇ ਡਰਾਈਵਰਾਂ ਨੂੰ ਆਪਣਾ ਰਿਕਾਰਡ ਠੀਕ ਕਰਨ ਲਈ ਕਿਸੇ ਵੀ ਕਾਨੂੰਨੀ ਰਸਤੇ ਤੋਂ ਬਿਨਾਂ ਕੀਤੀਆਂ ਜਾ ਰਹੀਆਂ ਹਨ। ਪਰਿਵਾਰ ਸਿਰਫ਼ ਕੁਝ ਦਿਨਾਂ ਦੀ ਦੂਰੀ ‘ਤੇ ਹਨ—6 ਜਨਵਰੀ 2026—ਜਦੋਂ ਉਹ ਨੌਕਰੀਆਂ, ਘਰ, ਸਿਹਤ ਬੀਮਾ ਅਤੇ ਸਥਿਰਤਾ ਗੁਆ ਬੈਠਣਗੇ, ਇਸ ਲਈ ਨਹੀਂ ਕਿ ਉਨ੍ਹਾਂ ਨੇ ਕੁਝ ਗਲਤ ਕੀਤਾ, ਪਰ ਇਸ ਲਈ ਕਿ ਰਾਜ ਅਸਫਲ ਰਿਹਾ ਅਤੇ ਉਸ ਦੀ ਕੀਮਤ ਸਭ ਤੋਂ ਨਾਜ਼ੁਕ ਪਰਵਾਸੀ ਮਜ਼ਦੂਰਾਂ ਤੋਂ ਵਸੂਲਣ ਦਾ ਫੈਸਲਾ ਕੀਤਾ।

This is exactly when community organizations are tested.
ਇਹੀ ਉਹ ਸਮਾਂ ਹੁੰਦਾ ਹੈ ਜਦੋਂ ਸੰਸਥਾਵਾਂ ਦੀ ਅਸਲੀ ਪਰਖ ਹੁੰਦੀ ਹੈ।

sikh_trucker.jpegIt is easy to claim you protect the community when protection costs nothing. It is easy to send premature press releases. It is harder when protection requires standing in court, placing your credibility on the record, and accepting legal and political risk so others don’t have to.

ਜਦੋਂ ਸੁਰੱਖਿਆ ਦੀ ਕੋਈ ਕੀਮਤ ਨਹੀਂ ਹੁੰਦੀ, ਤਦ ਭਾਈਚਾਰੇ ਦੀ ਰੱਖਿਆ ਦਾ ਦਾਅਵਾ ਕਰਨਾ ਆਸਾਨ ਹੁੰਦਾ ਹੈ। ਅਧੂਰੇ ਜਾਂ ਜਲਦਬਾਜ਼ੀ ਵਾਲੇ ਪ੍ਰੈੱਸ ਬਿਆਨ ਜਾਰੀ ਕਰਨਾ ਵੀ ਆਸਾਨ ਹੁੰਦਾ ਹੈ। ਪਰ ਜਦੋਂ ਸੁਰੱਖਿਆ ਲਈ ਅਦਾਲਤ ਵਿੱਚ ਖੜ੍ਹਾ ਹੋਣਾ ਪਵੇ, ਆਪਣੀ ਸਾਖ ਨੂੰ ਰਿਕਾਰਡ ‘ਤੇ ਰੱਖਣਾ ਪਵੇ, ਅਤੇ ਕਾਨੂੰਨੀ ਤੇ ਰਾਜਨੀਤਿਕ ਰਿਸਕ ਆਪਣੇ ਸਿਰ ਲੈਣੇ ਪੈਣ—ਤਦ ਇਹ ਕੰਮ ਔਖਾ ਹੁੰਦਾ ਹੈ ਤਾਂ ਜੋ ਹੋਰ ਲੋਕਾਂ ਨੂੰ ਇਹ ਰਿਸਕ ਨਾ ਝੱਲਣਾ ਪਵੇ।

Jakara Movement always steps forward in this situation - whether the motorcycle bill, Genocide Resolutions, naming Jaswant Singh Khalra Elementary school, and now in this situation.

ਜੈਕਾਰਾ ਮੂਵਮੈਂਟ ਹਮੇਸ਼ਾਂ ਅਜਿਹੇ ਸਮਿਆਂ ਵਿੱਚ ਅੱਗੇ ਆ ਕੇ ਖੜ੍ਹੀ ਹੁੰਦੀ ਹੈ—ਚਾਹੇ ਮੋਟਰਸਾਈਕਲ ਬਿੱਲ ਹੋਵੇ, ਜਨਸੰਹਾਰ ( ਨਸਲਕੁਸ਼ੀ/ਜੈਨੋਸਾਈਡ) ਸੰਬੰਧੀ ਰੈਜ਼ੋਲੂਸ਼ਨ ਹੋਣ, ਜਾਂ ਹੁਣ ਇਹ ਮਸਲਾ।

Commercial drivers, especially nondomiciled Sikh and Punjabi drivers, are not an abstract population to us. They are our family. They are our members. They sit in our meetings. Their children attend our programs. Their labor holds together supply chains, school districts, transit systems, and entire regional economies. When the state moved against them, neutrality was not an option.

ਵਪਾਰਕ ਡਰਾਈਵਰ, ਖ਼ਾਸ ਕਰਕੇ ਗੈਰ-ਡੋਮਿਸਾਈਲਡ ਸਿੱਖ ਅਤੇ ਪੰਜਾਬੀ ਡਰਾਈਵਰ, ਸਾਡੇ ਲਈ ਕੋਈ ਅਲੱਗ ਨਹੀ ਹਨ। ਉਹ ਸਾਡਾ ਪਰਿਵਾਰ ਹਨ। ਉਹ ਸਾਡੇ ਮੈਂਬਰ ਹਨ। ਉਹ ਸਾਡੀਆਂ ਮੀਟਿੰਗਾਂ ਵਿੱਚ ਬੈਠਦੇ ਹਨ। ਉਨ੍ਹਾਂ ਦੇ ਬੱਚੇ ਸਾਡੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਦੀ ਮਿਹਨਤ ਸਪਲਾਈ ਚੇਨਾਂ, ਸਕੂਲ ਜ਼ਿਲ੍ਹਿਆਂ, ਟਰਾਂਜ਼ਿਟ ਸਿਸਟਮਾਂ ਅਤੇ ਪੂਰੀਆਂ ਖੇਤਰੀ ਅਰਥਵਿਵਸਥਾਵਾਂ ਨੂੰ ਜੋੜ ਕੇ ਰੱਖਦੀ ਹੈ। ਜਦੋਂ ਰਾਜ ਨੇ ਉਨ੍ਹਾਂ ਦੇ ਖ਼ਿਲਾਫ਼ ਕਦਮ ਚੁੱਕਿਆ, ਤਾਂ ਚੁੱਪ ਰਹਿਣਾ ਕੋਈ ਵਿਕਲਪ ਨਹੀਂ ਸੀ।

By becoming a plaintiff, Jakara Movement created legal standing to protect workers who are often excluded from advocacy altogether. Standing is what allows a judge to intervene. Standing is what allows a stay to be issued. Standing is what turns fear into enforceable rights.

ਮੁਆਵਜ਼ੀ ਬਣ ਕੇ, ਜਕਾਰਾ ਮੂਵਮੈਂਟ ਨੇ ਉਹਨਾਂ ਮਜ਼ਦੂਰਾਂ ਦੀ ਰੱਖਿਆ ਲਈ ਕਾਨੂੰਨੀ ਸਟੈਂਡਿੰਗ ਬਣਾਈ ਜਿਨ੍ਹਾਂ ਨੂੰ ਅਕਸਰ ਵਕਾਲਤ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਜਾਂਦਾ ਹੈ। ਸਟੈਂਡਿੰਗ ਜੱਜ ਨੂੰ ਦਖ਼ਲ ਦੇਣ ਦੀ ਤਾਕਤ ਦਿੰਦੀ ਹੈ। ਸਟੈਂਡਿੰਗ ਸਟੇ ਜਾਰੀ ਕਰਨ ਦਾ ਰਸਤਾ ਖੋਲ੍ਹਦੀ ਹੈ। ਸਟੈਂਡਿੰਗ ਡਰ ਨੂੰ ਲਾਗੂ ਕੀਤੇ ਜਾ ਸਕਣ ਵਾਲੇ ਅਧਿਕਾਰਾਂ ਵਿੱਚ ਬਦਲ ਦਿੰਦੀ ਹੈ।

And let’s be clear: there is real risk here.

ਅਤੇ ਅਸੀ ਸਾਫ਼ ਕਰ ਦਈਏ: ਇੱਥੇ ਅਸਲ ਰਿਸਕ ਮੌਜੂਦ ਹੈ।

Publicly challenging a state agency, while federal pressure looms, comes with consequences. But the alternative was worse: allowing thousands of families to absorb irreversible harm while institutions debated process.

ਜਦੋਂ ਫੈਡਰਲ ਪ੍ਰੈਸ਼ਰ ਮੌਜੂਦ ਹੋਵੇ ਅਤੇ ਕਿਸੇ ਰਾਜੀ ਏਜੰਸੀ ਨੂੰ ਖੁੱਲ੍ਹੇ ਤੌਰ ‘ਤੇ ਚੁਣੌਤੀ ਦਿੱਤੀ ਜਾਵੇ, ਤਾਂ ਇਸ ਦੇ ਨਤੀਜੇ ਹੁੰਦੇ ਹਨ। ਪਰ ਇਸ ਦਾ ਵਿਕਲਪ ਹੋਰ ਵੀ ਭਿਆਨਕ ਸੀ—ਹਜ਼ਾਰਾਂ ਪਰਿਵਾਰਾਂ ਨੂੰ ਅਟੱਲ ਨੁਕਸਾਨ ਝੱਲਣ ਦੇਣਾ ਜਦਕਿ ਸੰਸਥਾਵਾਂ ਸਿਰਫ਼ ਪ੍ਰਕਿਰਿਆ ‘ਤੇ ਵਿਚਾਰ ਕਰਦੀਆਂ ਰਹਿਣ।

This lawsuit is about more than commercial driver’s licenses. It is about whether immigrant workers will once again be treated as expendable when systems fail. It is about whether governance means anything when enforcing the law becomes inconvenient. And it is about whether community organizations exist to manage harm quietly OR or to fight and stop it outright.

ਇਹ ਮੁਕੱਦਮਾ ਸਿਰਫ਼ ਵਪਾਰਕ ਡਰਾਈਵਿੰਗ ਲਾਇਸੈਂਸਾਂ ਬਾਰੇ ਨਹੀਂ ਹੈ। ਇਹ ਇਸ ਗੱਲ ਬਾਰੇ ਹੈ ਕਿ ਜਦੋਂ ਪ੍ਰਣਾਲੀਆਂ ਅਸਫਲ ਹੁੰਦੀਆਂ ਹਨ, ਤਾਂ ਕੀ ਪਰਵਾਸੀ ਮਜ਼ਦੂਰਾਂ ਨੂੰ ਮੁੜ ਇਕ ਵਾਰ ਵਰਤੋਂਯੋਗ ਵਸਤੂ ਸਮਝ ਕੇ ਛੱਡ ਦਿੱਤਾ ਜਾਵੇਗਾ। ਇਹ ਇਸ ਗੱਲ ਬਾਰੇ ਹੈ ਕਿ ਜਦੋਂ ਕਾਨੂੰਨ ਲਾਗੂ ਕਰਨਾ ਅਸੁਵਿਧਾਜਨਕ ਬਣ ਜਾਵੇ, ਤਾਂ ਕੀ ਸ਼ਾਸਨ ਦਾ ਕੋਈ ਅਰਥ ਰਹਿੰਦਾ ਹੈ। ਅਤੇ ਇਹ ਇਸ ਗੱਲ ਬਾਰੇ ਹੈ ਕਿ ਭਾਈਚਾਰਕ ਸੰਸਥਾਵਾਂ ਚੁੱਪਚਾਪ ਨੁਕਸਾਨ ਸੰਭਾਲਣ ਲਈ ਮੌਜੂਦ ਹਨ ਜਾਂ ਉਸਨੂੰ ਪੂਰੀ ਤਰ੍ਹਾਂ ਲੜ ਕੇ ਰੋਕਣ ਲਈ।

We are seeking a stay because harm delayed is harm denied.
We are plaintiffs because representation without risk is not protection. And we are courageous because our community deserves nothing less.

ਅਸੀਂ ਸਟੇ ਇਸ ਲਈ ਮੰਗ ਰਹੇ ਹਾਂ ਕਿਉਂਕਿ ਦੇਰੀ ਨਾਲ ਹੋਇਆ ਨਿਆਂ, ਨਿਆਂ ਨਹੀਂ ਹੁੰਦਾ।
ਅਸੀਂ ਮੁਆਵਜ਼ੀ ਇਸ ਲਈ ਹਾਂ ਕਿਉਂਕਿ ਜੋਖਮ (ਰਿਸਕ)ਤੋਂ ਬਿਨਾਂ ਨੁਮਾਇੰਦਗੀ ਸੁਰੱਖਿਆ ਨਹੀਂ ਹੁੰਦੀ।
ਅਤੇ ਅਸੀਂ ਹਿੰਮਤੀ ਹਾਂ ਕਿਉਂਕਿ ਸਾਡਾ ਭਾਈਚਾਰਾ ਇਸ ਤੋਂ ਘੱਟ ਦੀ ਹੱਕਦਾਰ ਨਹੀਂ।

We could not do it alone. We have not done it alone. We have worked long and hard with Asian Law Caucus, Deepak Ahluwalia, Jasjit Singh, Rana Laut of Bakersfield, Rajinder Singh Tanda of Stockton, and GS of Elk Grove, and many many others.

ਅਸੀਂ ਇਹ ਕੱਲੇ ਨਹੀਂ ਕਰ ਸਕਦੇ ਸੀ। ਅਸੀਂ ਇਹ ਕੱਲੇ ਨਹੀਂ ਕੀਤਾ ਹੈ। ਅਸੀਂ ਏਸ਼ੀਅਨ ਲਾਅ ਕਾਕਸ (Asian Law Caucus), ਦੀਪਕ ਆਹਲੂਵਾਲੀਆ, ਜਸਜੀਤ ਸਿੰਘ, ਬੇਕਰਸਫੀਲਡ ਦੇ ਰਾਣਾ ਲੌਟ, ਸਟਾਕਟਨ ਦੇ ਰਾਜਿੰਦਰ ਸਿੰਘ ਟਾਂਡਾ, ਅਤੇ ਐਲਕ ਗਰੋਵ ਦੇ ਜੀ.ਐਸ. ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਲੰਮੀ ਅਤੇ ਸਖ਼ਤ ਮਿਹਨਤ ਕੀਤੀ ਹੈ।

History does not remember cowardice or the cautious.
It remembers who stood up when the cost was real.

ਇਤਿਹਾਸ ਕਦੇ ਵੀ ਡਰਪੋਕੀ ਜਾਂ ਸਾਵਧਾਨੀ ਵਰਤਣ ਨੂੰ ਯਾਦ ਨਹੀਂ ਰੱਖਦਾ।
ਉਹ ਉਹਨਾਂ ਨੂੰ ਯਾਦ ਰੱਖਦਾ ਹੈ ਜੋ ਉਸ ਸਮੇਂ ਖੜ੍ਹੇ ਹੋਏ ਜਦੋਂ ਲੋੜ ਸੀ।

We did.

ਅਸੀਂ ਖੜ੍ਹੇ ਹੋਏ।

In solidarity and struggle - ਇਕਜੁੱਟਤਾ ਅਤੇ ਸੰਘਰਸ਼ ਨਾਲ

Continue Reading

Read More

Showing 5 reactions

Please check your e-mail for a link to activate your account.

  • Viola Blanda
    commented 2026-01-26 01:15:21 -0800
    This really puts into perspective what real advocacy looks like—not just statements, but actually stepping up when people’s livelihoods are on the line. Respect to anyone willing to take that https://sprunki-game.io kind of risk for their community.
  • Eric Au
    commented 2026-01-06 21:51:11 -0800
    So, Jakara Movement is really stepping up by putting their name on the line for this class action lawsuit against the DMV. It’s impressive how they aim to protect their brothers who are at risk of losing their livelihoods. This all makes me wonder, how often do we stand up for what’s right in our daily lives? https://audio-to-text.org/
  • Gurpreet Somal
    commented 2026-01-01 13:53:18 -0800
    The move you did to file case against California DMV for non domicile license is not a good move i totally disagree with you and stand against this decision because we have so many other issues like spf590 bill which just newson veto last month we could stand against that file case against that but no you decided to waste donation money on illegals who came into USA illegally and use asylum for their benefits and against our community in some way by supporting govt who doing repression against us wasting donation on supporting illegals who made these two years for other truck drivers hell and everyone in this industry hate them bcz of their civic sense and bringing rate so low even work for 30 cents and make other drivers value so low i totally disappoint with your this decision and USA people also thinking that jakara movement is for support illegals people try to show your image of helping citizen of usa who came legal here respect usa laws and people by going against this law you are showing yourself helping illegal foreigners who came here from borders and not usa any country in the world don’t like people who came illegal in their country and get cdl drive on their roads and show themselves like they are legal rights here so if you withdraw your case is much appreciated and don’t waste my donation money on this stupid decisions i don’t know which philosopher are making these decisions in your head meetings but need a change otherwise i m out from support like these organisations and in last i hope you know about ACLU even they are not supporting this bcz its totally a waste of donation money and yes i support Aclu and also a hardcore member of them bcz they take decisions wisely for helping people who respect usa laws and people
  • Attractive Colt
    commented 2025-12-30 00:48:50 -0800
    It’s the feeling of control you slowly built. The memory of a corner that once felt impossible and now feels comfortable. https://drifthunters2.io
  • Jakara Movement
    published this page in Blog 2025-12-23 17:39:13 -0800